ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ ਰਾਤ ਕਰੀਬ 2 ਵੱਜੇ ਦੋ ਨੌਜਵਾਨ ਪੁਲਸ ਮੁਲਾਜ਼ਮ ਦੀ ਕਾਰ ਦੇ ਹੇਠਾਂ ਗਰਨੇਡ ਲਗਾ ਕੇ ਚਲੇ ਗਏ। ਇਹ ਘਰ ਸਬ ਇੰਸਪੈਕਟਰ ਦਿਲਬਾਗ ਸਿੰਘ ਦਾ ਹੈ। ਸੀਸੀਟੀਵੀ ਵਿਚ ਦੋ ਨੌਜਵਾਨ ਕਾਰ ਦੇ ਹੇਠਾਂ ਵਿਸਫੋਟਕ ਸਮੱਗਰੀ ਲਗਾਉਂਦੇ ਦਿਖਾਈ ਦੇ ਰਹੇ ਹਨ। ਦਿਲਬਾਗ਼ ਸਿੰਘ CIA ਸਟਾਫ ਵਿੱਚ ਤੈਨਾਤ ਨੇ ਇਸ ਬਾਬਤ ਪੁਲਸ ਨੂੰ ਜਾਣਕਾਰੀ ਦਿੱਤੀ ਹੈ। ਇਸ ਸੰਬੰਧੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।